Aatam Marg - Shabad Guru Surat Dhun Chela | Jeevan Katha | Audio Book | Sant Attar Singh Ji
Description
#JeevanKatha #SantAttarSinghJi #MastuanaSahibWale #AatamMarg #ShabadGuru #SuratDhunChela
ਆਤਮ ਮਾਰਗ - ਸਬਦੁ ਗੁਰੂ ਸੁਰਤਿ ਧੁਨਿ ਚੇਲਾ
ਜਿੰਨੇ ਪੀਰ, ਪੈਗੰਬਰ, ਸ਼ੇਖ ਮੁਸਾਇਕ, ਵਲੀ, ਔਲੀਏ, ਅਵਤਾਰ, ਰਿਸ਼ੀ-ਮੁਨੀ, ਸਤਿਜੁਗ, ਦੁਆਪਰ, ਤ੍ਰੇਤਾ ਅਤੇ ਕਲਜੁੱਗ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਹਨ, ਉਹਨਾਂ ਵਿੱਚ ਕਈ ਤੱਤ ਬੇਤਾ ਅਥਵਾ ਨਿਰਾਕਾਰ ਦੇ ਪਾਂਧੀ ਤਾਂ ਜ਼ਰੂਰ ਹੋਏ ਹਨ ਪਰ ਕਿਸੇ ਨੇ ਆਪਣੇ ਪ੍ਰਚਾਰ ਦੇ ਤਰੀਕੇ ਵਿੱਚ ਗਰੀਬੀ ਅਤੇ ਦੇਹ ਅਭਿਮਾਨ ਉੱਕਾ ਹੀ ਉੱਡਾ ਦੇਣ ਦੀ ਜੁਗਤੀ ਇਸ ਹੱਦ ਤੀਕਰ ਨਹੀਂ ਵਰਤੀ, ਜਿਸ ਤਰ੍ਹਾਂ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਕਲੂਕਾਲ ਦੇ ਭਿਆਨਕ ਤ੍ਰਿਸ਼ਨਾ ਦੀ ਅਗਨ ਦੇ ਦੁਝੇ ਹੋਏ ਸਮੇਂ ਵਿੱਚ ਇਸ ਨੂੰ ਪ੍ਰਗਟ ਕੀਤਾ ਹੈ। ਜਦ ਸਿੱਧਾਂ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ:
ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥
ਕਵਣ ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥
ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥੪੩॥ (੯੪੨)
ਤਦ ਸਤਿਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ:
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥
ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥ (੯੪੩)
To read the full Jeevani of Sant Baba Attar Singh ji, please download our BaruNet Mobile app.